We (Official Video) Kabal Saroopwali | Jodhbir Chahal | Latest Punjabi Songs

preview_player
Показать описание
Keep up the good support! Tune in now! Stay connected with us & subscribe us:

------------------------------------------------------------------------------------------------------------------------------

Song: We
Singer/Lyrics: Kabal Saroopwali
Music: Jodhbir Chahal
Video: Redknot Arts
Editor: Gurchet Sandhu
Mastered by: Jaytee Mixes
Design: Hidden Heros
Online Promotion: Baaj Media
-------------------------------------------------------
Managed By Hs Media

Enjoy & stay connected with us!
Contact- +9195921-01618

#kabalsaroopwali #We #newsong

#punjabisong
Рекомендации по теме
Комментарии
Автор

ਕਾਬਲ ਵਰਗੇ ਕਈ ਕਲਮਾਂ ਹੁਣ ਤਿੱਖੀਆਂ ਕਰਕੇ ਬੈਠੇ ਆ

Bus Share Krado Jinna Hunda ..🙏🙏

kabalsaroopwalii
Автор

ਅਸੀਂ ਨਿੱਕਲੇ ਖੰਡੇ ਬਾਟੇ ਚੋਂ ❤ ਅਸੀਂ ਖੰਡੇ ਵੀ ਖੜਕਾਉਂਦੇ ਹਾਂ ❤

puneet_kaur
Автор

ਕੋਈ ਘਾਟ ਸਾਡੇ ਵਿੱਚ ਹੀ ਹੈ ਜੋ ਇਨਾ ਸੋਹਣਾ ਗੀਤ ਜਾਰੀ ਹੋਣ ਤੋਂ ਇੱਕ ਸਾਲ ਬਾਅਦ ਸੁਣਿਆ
ਸਿਜਦਾ ਤੇਰੀ ਕਲਮ ਨੂੰ ਕਾਬਲ ਸਰੂਪ ਵਾਲੀਆ

ManjitSingh-xnhh
Автор

ਇਸ ਤਰ੍ਹਾਂ ਦੀ ਕਲਮ ਤੇ ਸਰਕਾਰ ਦੀ ਅੱਖ ਹੁੰਦੀ ਵਾ ਬਾਦ ਵਿੱਚ ਨਾਲ ਖੜਿਆ ਕਰੋ ਵੀਰ ਨੇ ਆਪਣਾ ਫਰਜ਼ ਨਿਭਾਅ ਦਿੱਤਾ

gurbhejbatth
Автор

ਬਹੁਤ ਸੋਹਣਾ ਲਿਖਿਆ ਤੇ ਗਾਇਆ ।ਮੇਰੀ ਹਰੇਕ ਗੀਤਕਾਰ ਤੇ ਗਾਇਕ ਅੱਗੇ ਬੇਨਤੀ ਐ ਕੇ ਐਵੇਂ ਹੀ ਲਿਖ ਲਿਖ ਕੇ ਗਾ ਗਾ ਕੇ ਪੂਰੀ ਦੁਨੀਆ ਨੂੰ ਦੱਸ ਦਿਓ ਕੇ ਅਸੀਂ ਕੀ ਹਾਂ ਤੇ ਸਾਡੇ ਤੇ ਕਿਉ ਅਤਾਯਾ ਚਾਰ ਹੋ ਰਹੇ ਨੇ।ਇਹਨਾ ਹੁਕਮਤਾ ਨੇ ਸਾਡੇ ਨਾਲ ਕਿਵੇਂ ਧੋਖੇ ਕੀਤੇ ।

.paramjeetsingh
Автор

❤❤❤❤❤
ਕਾਬਿਲ ਵੀਰ ਦੀ ਕਲਮ ਦਾ ਕੋਈ ਤੋੜ ਨਹੀਂ ਜਿਉਂਦਾ ਰਹਿ ਸ਼ੇਰਾਂ ਬਹੁਤ ਖੂਬਸ਼ੁਰਤ ਲਾਈਨਾ ਨੇ ਮੋਤੀ ਪਰੋ ਦਿੱਤੇ ❤❤❤❤

amritsar
Автор

ਅੱਜ ਦਾ ਸੱਚ ਬਿਆਨ ਕਰਦਾ ਵੀਰ ਇਕ ਇਕ ਬੋਲ 👌👌, ਵਾਹਿਗੁਰੂ ਮੇਹਰ ਕਰੇ 🙏🏻🙏🏻

satvirtera
Автор

ਚੰਡੀਗੜ੍ਹ ਤੇ ਸਾਡਾ ਏ ਦਿੱਲੀ ਵੀ ਨਾਲ ਰਲਾ ਲੇ ਗਏ

manjitsingh
Автор

ਅੱਜ ਪੰਜਾਬੀਅਤ ਨੂੰ ਐਸੀ ਲਿਖਤ ਜ਼ਰੂਰੀ ਏ, , ਸਾਨੂੰ ਸਟਾਰ ਦਾ ਕੋਈ ਸ਼ੋਂਕ ਨਹੀਂ, ਸਾਡੀ ਧਰਮ ਨਾਲ ਮਸਹੂਰੀ ਏ || ਜਿਉਂਦੇ ਵੱਸਦੇ ਰਹੋ ਝੁਝਾਰੂ ਕਲਮਾਂ ਵਾਲੇ, ਗੀਤ ਆਉਣ ਦੋ ਮੋੜ-ਮੋੜ ਕੇ ✍🏻🙏🏻❤️

sainiharpreet
Автор

ਸਭ ਗਾਇਕਾਂ ਇਸ ਤਰ੍ਹਾਂ ਗਾਉਣ ਲੋੜ ਹੈ, ਮਾਂ ਬੋਲੀ, ਇਤਿਹਾਸ, ਵਿਰਸਾ, ਗੁਰੂ ਗਾਥਾਵਾਂ ਗਾਇਕੀ ਵਿੱਚ ਗਾਣ

amarindersingh
Автор

ਬਾਈ ਬੇਨਤੀ ਹੈ ਸਾਰੇ ਸਿੰਗਰਾ ਨੂੰ ਏਹੋ ਜੇਹੇ ਗੀਤ ਗਾਉ ਮੂਸੇ ਵਾਲੇ ਦੇ ਐਸ ਵਾਈ ਐਲ ਇੱਕ ਗਾਣੇ ਨੇ ਦੁਨੀਆਂ ਹਿੱਲਾ ਦਿੱਤੀ ਸੀ ❤🙏

shonki
Автор

ਰੂਹ ਨੂੰ ਛੂਹਣ ਵਾਲਾ ਗੀਤ ਹੈ ਕਾਬਲ ਵੀਰ ਜੀ
ਇਸ ਤਰਾ ਹੀ ਗਾਇਆ ਅਤੇ ਲਿਖਿਆ ਕਰੋ ਜੀ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ

dharmindersinghkhalsa
Автор

ਬਹੁੱਤ ਖ਼ੂਬ! ਸਿੱਧੂ ਦੀ AI ਚ ਗਾਣਾ ਸੁਣਕੇ ਆਏ ਹਾਂ। ਬਹੁੱਤ ਜ਼ਬਰਦਸਤ ਲਿਖਿਆ।

kulvirsingh
Автор

ਚਲ ਚੰਡੀਗੜ੍ਹ ਤੇ ਸਾਡਾ ਈ ਆ ਦਿਲ੍ਹੀ ਵੀ ਨਾਲ ਰਲ੍ਹਾ ਦਿਆਂਗੇ। ਜੁੱਗ ਜੁੱਗ ਜੀਓ ਕਾਬੁਲ ਬਾਈ 💕

bhupindersingh
Автор

Lyrics:
ਸਾਡੇ ਗਾਣੇ ਬੈਨ ਕਰਾਉਂਦੇ ਨੇ
ਸੱਚ ਲਿਖਣੋਂ ਕਲਮ ਡਰਾਉਂਦੇ ਨੇ
ਜੇ ਨਾ ਲਿਖੀਏ ਤਾਂ ਕਹਿੰਦੇ ਨੇ
ਗੰਦ ਲਿਖਦੇ ਗੰਦਾ ਗਾਉਂਦੇ ਨੇ

ਅਸੀਂ ਕਰਨੀ ਗੱਲ ਜਟਾਣਿਆਂ ਦੀ
ਅਸੀਂ ਕਰਨੀ ਗੱਲ ਤੂਫ਼ਾਨਾਂ ਦੀ
ਅਸੀਂ ਖਾਲੜਿਆਂ ਨੂੰ ਲੱਭਣਾ ਏ
ਜੋ ਧੂੜ ਬਣੇ ਅਸਮਾਨਾਂ ਦੀ

ਅਸੀਂ ਚਾਹੁੰਦੇ ਮਾਨੋਚਾਹਲਾਂ ਨੂੰ
ਅਜੇ ਮਰ-ਮਰ ਬੱਬਰ ਜੰਮਣੇ ਨੇ
ਅਜੇ ਸੀਤਲ ਸਿੰਘ ਜਿਹੇ ਕਈ ਆਉਣੇ
ਅਜੇ ਤਖ਼ਤ ਦਿੱਲੀ ਦੇ ਕੰਬਣੇ ਨੇ

ਅਸੀਂ ਡੱਕੇ ਲਾਉਣੇ ਪਾਣੀਆਂ ਨੂੰ
ਨਹਿਰਾਂ ਵਿੱਚ ਕੱਖ ਉਗਾ ਦਿਆਂਗੇ
ਚੱਲ ਚੰਡੀਗੜ੍ਹ ਤਾਂ ਸਾਡਾ ਈ ਐ
ਦਿੱਲੀ ਵੀ ਨਾਲ ਰਲ਼ਾ ਦਿਆਂਗੇ

ਅਸੀਂ ਲੰਗਰ ਲਾਈਏ, ਚੰਗੇ ਆਂ
ਅਸੀਂ ਗੋਲ਼ੀ ਖਾਈਏ, ਚੰਗੇ ਆਂ
ਜਦ ਆਪਣੇ ਰਾਜ ਦੀ ਗੱਲ ਕਰੀਏ
ਤਾਂ ਗਰਮ ਖਿਆਲੀ ਬੰਦੇ ਆਂ

ਸਾਡੇ ਮੁੱਲ ਸਿਰਾਂ ਦੇ ਪੈਂਦੇ ਨੇ
ਕਦੇ ਸਿਰ ਲੱਥਿਆਂ ਵੀ ਲੜਦੇ ਆਂ
ਕਦੇ ਭੱਠੀਆਂ ਦੇ ਵਿੱਚ ਬਹਿ ਜਾਈਏ
ਕਦੇ ਸਰਸਾ ਦੇ ਨਾਲ ਹੜ੍ਹਦੇ ਆਂ

ਅਸੀਂ ਉਹ ਹਾਂ ਜਿਹੜੇ ਹੱਸ-ਹੱਸ ਕੇ
ਬੰਦ-ਬੰਦ ਵੀ ਕਟਵਾਉਂਦੇ ਆਂ
ਪਾਣੀ ਲੋੜ 'ਤੇ ਮਹਿੰਗਾ ਕਰ ਦਿੰਦੇ
ਅਸੀਂ ਫੇਰ ਛਬੀਲਾਂ ਲਾਉਂਦੇ ਆਂ

ਅਸੀਂ ਨਿਕਲੇ ਖੰਡੇ-ਬਾਟੇ 'ਚੋਂ
ਅਸੀਂ ਖੰਡੇ ਵੀ ਖੜਕਾਉਂਦੇ ਆਂ
ਜਿਹਨੂੰ ਜਿੱਥੇ ਸਾਡੀ ਲੋੜ ਪਵੇ
ਅਸੀਂ ਸਭਤੋਂ ਪਹਿਲਾਂ ਆਉਨੇ ਆਂ

ਸਾਨੂੰ ਉਹ ਮਾਵਾਂ ਨੇ ਜੰਮਿਆ ਏ
ਅਸੀਂ ਉਹ ਮਾਵਾਂ ਦੇ ਜਾਏ ਆਂ
ਟੋਟੇ ਕਰਵਾ ਕੇ ਬੱਚਿਆਂ ਦੇ
ਜਿਹਨਾਂ ਗਲ਼ ਵਿੱਚ ਹਾਰ ਪਵਾਏ ਆ

ਅਸੀਂ ਉਹ ਹਾਂ ਜਿੱਥੇ ਹਰ ਪਿੰਡ 'ਚੋਂ
ਬਾਡਰ 'ਤੇ ਲੜਕੇ ਮਰਿਆ ਏ
ਹਰ ਪਿੰਡ 'ਚ ਗੇਟ ਸ਼ਹੀਦਾਂ ਦੇ
ਇੱਕ ਨਾਂ ਦਾ ਪੱਥਰ ਜੜਿਆ ਏ

ਅਸੀਂ ਉਹ ਜਿਹਨਾਂ ਦੀਆਂ ਲਾਸ਼ਾਂ 'ਤੇ
ਤੁਸੀਂ ਰੱਖਕੇ ਤਖ਼ਤ ਬਿਰਾਜੇ ਓ
ਤੁਸੀਂ ਵੈਰੀਆਂ ਤੋਂ ਵੀ ਬੁਰੇ ਹੋਏ
ਭਾਵੇਂ ਉਂਝ ਕਹਿਣ ਨੂੰ ਸਾਡੇ ਓ

ਅਸੀਂ ਹਉਕੇ ਭਰਕੇ ਬੈਠੇ ਆਂ
ਕਈ ਕੁਝ ਜਰਕੇ ਬੈਠੇ ਆਂ
ਪਰ 'ਕਾਬਲ' ਵਰਗੇ ਕਈ ਕਲਮਾਂ
ਤਿੱਖੀਆਂ ਕਰਕੇ ਬੈਠੇ ਆ

gursimranjitsingh
Автор

ਨੌਜਵਾਨੀ ਦਾ ਵੱਡਾ ਕਤਲਿਆਮ ਕਰਕੇ ਪੁਲਸ ਦੀ
ਰਹਿਨੁਮਾਈ ਹੇਠ ਅਖਾੜੇ ਲਗਦੇ ਸਨ ... ਮੋਹਰੀ ਗਾਉਣ ਵਾਲੇ ਸਰਕਾਰੀ ਸਨ ..
ਹਕੂਮਤ ਨੂੰ ਲੱਗਾ ਕਿ ਇਹ ਹਥਿਆਰ ਸਦੀਵੀ ਉਸਦੇ ਹੱਕ ਚ ਭੁਗਤੇਗਾ .. ਜਿੱਥੇ ਕੋਈ
ਕੋਈ ਗਾਵੇਗਾ " ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਪਰ ਹਥਿਆਰ ਤਾਂ ਜਿਹਦੇ
ਹੱਥ ਆ ਜਾਵੇ ਓਸੇ ਦਾ ਹੋ ਜਾਂਦਾ .. ਜਿਹੜਾ ਗਾਇਕੀ ਸੱਭਿਆਚਾਰ ਨਸ਼ੇ ਤੇ ਔਰਤਾਂ ਦੀ
ਨੁਮਾਇਸ਼ ਲਈ ਸ਼ੁਰੂ ਹੋਇਆ ਸੀ ਉਹ ਹਥਿਆਰਾਂ ਦੇ ਗੀਤ ਗਾਉਣ ਲੱਗਾ .. ਪੁਰਖਿਆਂ
ਨਾਲ ਮੋਹ ਕਦੇ ਟੁੱਟਦੇ ਨਹੀਂ ਹੁੰਦੇ .. ਬੇਸ਼ੱਕ ਨੌਜਵਾਨਾਂ ਚ ਸੌ ਕਮੀਆਂ ਹਨ ਪਰ ਜਿਹਨਾਂ
ਪਿਆਰ ਇਹਨਾਂ ਸ਼ਹੀਦਾਂ ਨੂੰ ਕੀਤਾ ਹੈ ਉਹ ਇਹਨਾਂ ਦੇ ਗੀਤਾਂ ਚੋਂ ਝਲਕਣ ਲੱਗਾ ..
ਪੰਜਾਬ ਦਾ ਦਰਦ ਜੁਬਾਨ ਤੇ ਆਇਆ .. ਪੰਜਾਬ ਦੇ ਹੱਕਾਂ ਲਈ ਵਿਰਲੀ ਟਾਂਵੀ ਅਵਾਜ
ਉੱਠੀ .. ਜਿਹੜਾ ਹਥਿਆਰ ਹਕੂਮਤ ਨੇ ਸਿੱਖਾਂ ਖਿਲਾਫ ਵਰਤਣ ਨੂੰ ਵਿਕਸਿਤ ਕੀਤਾ ਸੀ
ਅੱਜ ਉਸ ਤੇ ਵੀ ਨੌਜਵਾਨਾਂ ਨੇ ਕਬਜਾ ਕਰਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਸ਼ੁਰੂ ਕਰ
ਦਿੱਤੀ .. ਜਿਹੜੇ ਅਜੇ ਨਹੀਂ ਕਰਦੇ ਉਹ ਵੀ ਕਰਨਗੇ .. ਇਹ ਦੋ ਸੱਭਿਆਚਾਰਾਂ ਦੀ ਜੰਗ
ਹੈ .. ਇਸ ਜੰਗ ਚ ਹਰ ਕੋਈ ਭਿੜੇਗਾ ..।
- ਅਮ੍ਰਿਤਪਾਲ ਸਿੰਘ
memory 1june 2022

ਸਰਬੱਤਦਾਭਲਾ-ਨਭ
Автор

ਸੰਘਰਸ਼ ਦੇ ਚੋਟੀ ਦੇ ਖਾੜਕੂ - ਬਾਬਾ ਮਾਨੋਚਾਹਲ੍, ਲਾਭ ਸਿੰਘ ਪੰਜਵੜ, ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਜੁਗਰਾਜ ਤੂਫ਼ਾਨ, ਬਲਵਿੰਦਰ ਜਟਾਣਾ, ਕੰਵਲਜੀਤ ਸੁਲਤਾਨਵਿੰਡ, ਹਰਮਿੰਦਰ ਸੁਲਤਾਨਵਿੰਡ ਚੰਨਾ ਝੱਲੀਆਂ, ਸੁਖਦੇਵ ਸਿੰਘ ਚੱਬਾ, ਪਰਮਜੀਤ ਪੰਜਵੜ, ਮਨਵੀਰ ਚਹੇੜੂ, ਭਾਈ ਜਿੰਦਾ, ਸੁੱਖਾ, ਸੁਖਦੇਵ ਸਿੰਘ ਸਖੀਰਾ, ਸੁਖਦੇਵ ਬੱਬਰ, ਅਨੋਖ ਸਿੰਘ ਬੱਬਰ, ਤਲਵਿੰਦਰ ਬੱਬਰ, ਧਰਮ ਸਿੰਘ ਕਾਸ਼ਤੀਵਾਲ, ਸੀਤਲ ਸਿੰਘ ਮੱਤੇਵਾਲ, ਅਵਤਾਰ ਸਿੰਘ ਬ੍ਰਹਮਾ ਸੁਰਜੀਤ ਸਿੰਘ ਬਹਿਲਾ, ਅਨੋਖ ਸਿੰਘ ਉਬੋਕੇ, ਭਾਈ ਸਤਵੰਤ ਬੇਅੰਤ ਤੇ ਕੇਅਰ ਸਿੰਘ, ਗੁਰਜੰਟ ਰਾਜਸਥਾਨੀ, ਅਨਾਰ ਸਿੰਘ ਪਾੜਾ, ਪਿੱਪਲ ਸਿੰਘ੍, ਮਨੋਹਰ ਧੀਰਾ, ਹਰਦੇਵ ਕਾਲੀਆ, ਹੀਰਾ ਸਿੰਘ ਪੱਧਰੀ, ਨਵਨੀਤ ਕਾਦੀਆਂ, ਗੁਰਜੀਤ ਸਿੰਘ ਝੋਕ ਹਰੀਹਰ, ਚਰਨਜੀਤ ਤਲਵੰਡੀ, ਕਮਲਜੀਤ ਵਾਹਿਗੁਰੂ, ਸੁਰਜੀਤ ਪੈਂਟਾ, ਸਤਨਾਮ ਬਾਵਾ, ਪ੍ਰੀਤਮ ਸੇਖੋਂ, ਵਧਾਵਾ ਸਿੰਘ ਬੱਬਰ, ਗੁਰਦੇਵ ਸਿੰਘ ਕਾਓੰਕੇ, ਗੁਰਿੰਦਰ ਭੋਲਾ, ਦੀਪਾ ਹੇਰਾਂ, ਪਿੰਕਾ ਮੋਹਾਲੀ, ਬਖਤਾਵਰ ਬਠਿੰਡਾ,

Shergill
Автор

ਕਾਬਲ ਵਰਗੇ ਕਈ ਕਲਮਾਂ ਹੁਣ ਤਿੱਖੀਆਂ ਕਰਕੇ ਬੈਠੇ ਆ

jasvirtejay
Автор

ਸੋਹਣਿਆ ਕੀ ਲਿਖਾਂ ਮੈਂ ਸਿਫ਼ਤ ਤੇਰੀ, ਤੇਰੀ ਸਿਫ਼ਤ ਲਿਖਦਿਆਂ, ਮੈਨੂੰ ਮੇਰੇ ਲਫਜ਼ ਛੋਟੇ ਲੱਗਦੇ ਆ।। ਵਾਹ ਕ਼ਮਾਲ ਕੀਤੀ ਏਂ! ❤❤❤

ਗੁਰਪ੍ਰੀਤਸਿੰਘ-ਜਬ
Автор

ਬਹੁਤ ਹੀ ਵਧੀਆ ਲਿਖਿਆ ਵੀਰੇ, ਵਾਹਿਗੁਰੂ ਚੜ੍ਹਦੀਕਲਾ ਰੱਖੇ, ਸਿੱਖ ਕੌਮ ਨੂੰ ਵਾਹਿਗੁਰੂ ਇੱਕ ਨਿਸ਼ਾਨੇ ਥੱਲੇ ਇਕੱਠੇ ਕਰਨ

balbirsingh-qwsf