Pind (Official Video) : Sucha Rangila & Mandeep Mandy | New Punjabi Song 2024 | @AmarAudioOfficial

preview_player
Показать описание
Amar Audio Present's Full Video of "Pind" in the Voice "Sucha Rangila & Mandeep Mandy" Pen Down By "Lakhwinder Maan" Music Given by "Joy Atul". Watch, Like, Share & Give Your Valuable Feed Back.

✯SUBSCRIBE US✯ @AmarAudioOfficial

ਗੀਤ: ਪਿੰਡ
ਗਾਇਕ/ਗਾਇਕਾ: ਸੁੱਚਾ ਰੰਗੀਲਾ/ਮਨਦੀਪ ਮੈਂਡੀ
ਗੀਤਕਾਰ: ਲਖਵਿੰਦਰ ਮਾਨ (ਮਰਾੜ੍ਹਾਂ ਵਾਲਾ)
ਸੰਗੀਤ: ਜੁਆਏ-ਅਤੁਲ
ਫ਼ਿਲਮਾਂਕਣ: ਸਟਾਲਿਨਵੀਰ ਸਿੰਘ
ਕੈਮਰਾਮੈਨ: ਦੀਪ ਸਿੱਧੂ
ਐਡੀਟਰ: ਹਰਮੀਤ ਕਾਲੜਾ
ਮੇਕ-ਅੱਪ: ਨੇਹਾ
ਸਹਾਇਕ ਨਿਰਦੇਸ਼ਕ: ਸੁਖਪਾਲ ਬਾਜਵਾ/ਜੋਤ ਜੱਸੜ/ਮੀਤ ਧੀਮਾਨ
ਪ੍ਰੋਡਕਸ਼ਨ: ਮਾਲਵਾ ਪ੍ਰੋਡਕਸ਼ਨ
ਅਦਾਕਾਰ: ਬੱਬਲ ਢੀਂਡਸਾ, ਮਨਦੀਪ ਮੈਂਡੀ, ਮਿੰਟੂ ਕਾਪਾ, ਧਰਮਿੰਦਰ ਕੌਰ, ਜਗਤਾਰ ਸਿੰਘ ਬੈਨੀਪਾਲ, ਸੁਰਿੰਦਰ ਸਿੱਧੂ, ਸ਼ਿੰਦਰਪਾਲ ਸੋਨੀ, ਬਲਜੀਤ ਅਕਲੀਆ, ਮਨਦੀਪ ਦੀਵਾਨਾ, ਗੁਰਪ੍ਰੀਤ ਘੁੱਦਾ, ਜੱਗੀ ਸਰਪੰਚ, ਜੋਤ ਜੱਸੜ, ਬੱਬੀ ਲੌਂਗੋਵਾਲ, ਪਰਮਜੀਤ ਕੌਰ, ਹਰਮਨ, ਮਹਿੰਦਰਪਾਲ ਸਿੰਘ, ਸਮਾਇਲ ਖਾਨ, ਹੈਪੀ, ਹੀਰ, ਮੰਨਤ,ਦੁਨਰਾਜ, ਹਰਨੂਰ ਅਤੇ ਦਿਵਨੂਰ ਆਦਿ।
ਕਾਸਟਿੰਗ: ਗੁਰਪ੍ਰੀਤ ਸਿੰਘ ਘੁੱਦਾ
ਵਿਸ਼ੇਸ਼ ਧੰਨਵਾਦ: ਸੱਤੀ ਲੋਹਾਖੇੜਾ, ਜੱਗੀ ਸਰਪੰਚ, ਸਰਦਾਰ ਸਮਰਾ, ਰਾਮ ਸਿੰਘ ਸਰਪੰਚ ਅਤੇ ਰਾਮ ਸੈਕਟਰੀ
Producer ➤ Pinky Dhaliwal
Label ➤ Amar Audio

✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯

Join Our Other Social Networks : @AmarAudioOfficial
Рекомендации по теме
Комментарии
Автор

ਲਖਵਿੰਦਰ ਮਾਨ ਦੀ ਕਲਮ ਨੂੰ ਸਲਾਮ ਹੈ । ਗੀਤ ਗਾਉਣ ਵਾਲੀ ਜੋੜੀ ਨੂੰ ਵੀ ਸਿਰ ਝੁਕਦਾ ਹੈ ਜਿਗਰੇ ਤੋਂ ਬਿਨਾਂ ਇਹਨਾਂ ਗੀਤਾਂ ਨੂੰ ਹੱਥ ਪਾਉਣਾ ਵੀ ਔਖਾ ਹੁੰਦਾ ਹੈ । ਬਹੁਤ ਹੀ ਸੋਹਣਾ ਗੀਤ ਹੈ । ਸਲਾਮ ਹੈ ਸਾਰੀ ਟੀਮ ਨੂੰ ।

ranjeetbrar
Автор

ਇਹ ਗਾਣਾ ਸੁਣਨ ਤੋਂ ਬਾਅਦ ਇਓਂ ਮਹਿਸੂਸ ਹੋਇਆ ਜਿਵੇਂ ਜ਼ਿੰਦਗੀ 15 ਸਾਲ ਪਿੱਛੇ ਚਲੀ ਗਈ

rajdeepsingh
Автор

ਸਵਾਦ ਲਿਆ ਦਿੱਤਾ ਬਾਈ ਜੀ ਤੇ ਬੀਬਾ ਜੀ ਅਵਾਜ਼ ਵੀ ਬਾਕਮਾਲ, ਇਕੱਲਾ ਇਕੱਲਾ ਪਹਿਰਾ ਇੰਜ ਜਿਵੇ ਮੋਤੀ ਪਰੋਏ ਪਏ ਆ🫡🫡

jagmeetsinghsandhu
Автор

ਜਿਸ ਨੇ ਇਹ ਗਾਣਾ ਦੁਬਾਰਾ ਜਰੂਰ ਸੁਣਿਆ ਉਹ ਲਾਇਕ ਕਰਨ, , , ਕਿਰਪਾ ਕਰਕੇ ਚੰਗੇ ਗਾਣੇ ਨੂੰ ਸਪੋਟ ਜਰੂਰ ਕਰਿਓ ਇਹ ਕਲਾਕਾਰ ਅੱਜ ਪਹਿਲੀ ਵਾਰ ਸੁਣਿਆ ਅੱਗੇ ਵੀ ਉਮੀਦਾਂ ਨੇ, , ਮਰਾੜੵਾ ਵਾਲਿਆ ਦਬਣਾ ਨਹੀਂ, ਖਿੱਚ ਕੇ ਰੱਖ ਸ਼ੇਰਾ ਕੰਮ, , ਗਾਉਣ ਵਾਲੀ ਕੁੜੀ ਬਹੁਤ ਸੋਹਣੀ ਤੇ ਸਿਆਣੀ ਆ, , ਜਦੋਂ ਵੀ ਪੰਜਾਬ ਆਏ ਜਰੂਰ ਮਿਲਕੇ ਜਾਵਾਂਗੇ

taranabhi
Автор

ਮੇਰੇ ਵਾਂਗ ਹੋਰ ਕਿਸ ਨੁੰ ਲੱਗਿਆ ਕਿ ਇਹ ਗੀਤ ਪੰਜ ਮਿੰਟ ਦਾ ਨਹੀ 10 ਮਿੰਟ ਦਾ ਹੋਣਾ ਚਾਹੀਦਾ ਸੀ
ਜਿੰਨੇ ਵਾਰੇ ਮਰਜ਼ੀ ਸੁਣਲੋ ਦੁਬਾਰਾ ਫੇਰ ਸੁਨਣ ਨੂੰ ਜੀ ਕਰਦਾ
ਬਹੁਤ ਵਧੀਆਂ ਲਿਖਿਆਂ ਤੇ ਓਸਤੋ ਵੀ ਸੋਹਣਾ ਗਾਇਆ

mandeepjhotiwala
Автор

ਬਹੁਤ ਡੂੰਘੇ ਸ਼ਬਦ ਆ ਇਸ ਗੀਤ ਵਿੱਚ ਸੁਣਕੇ ਰੋਣਾ ਵੀ ਆਉਂਦਾ ਅਤਿਵਾਦ ੍ਰਜਵਾਨੀ੍ ਨਸ਼ੇ ਪ੍ਦੇਸ਼ ੍ਸਭ ਗੀਤ ਵਿੱਚ ❤❤

sandeepk
Автор

ਇਵੇ ਦੇ ਗਾਣੇ ਗਾਉਣ ਲਈ ਜਿਗਰਾ ਚਾਹਿਦਾ ਨਹੀ ਢੋਲ ਵਾਜਾ ਤਾ ਹਰ ਕੋਈ ਚੱਕ ਲੈਦਾ ਜਿਉਦਾ ਵੀਰ ਬਾਬਾ ਮਿਹਰ ਕਏ ❤❤

kamalpreet
Автор

ਭੈਣ ਦੀ ਆਵਾਜ਼ ਬਹੁਤ ਹੀ ਵਾਕਮਾਲ ਐ ਪਰਮਾਤਮਾ ਚੱੜਦੀ ਕਲਾ ਵਿੱਚ ਰੱਖੇ

Bahadurshergil
Автор

ਕੋਈ ਸ਼ਬਦ ਨਹੀਂ ਲਿਖਣ ਲਈ ਇਸ ਗੀਤ ਲਈ
ਸਿਰ ਝੁਕ ਕੇ ਸਲਾਮ ਆਂ, ਸਲਾਮ ਆਂ ਵੀਰ ਦੀ ਕਲਮ ਤੇ ਗਾਇਕੀ ਜੋੜੀ ਨੂੰ ਤੇ ਵਿਡਿਉ ਬਣਾਉਣ ਵਾਲੀ ਸਾਰੀ ਟੀਮ ਨੂੰ 😔🙏🏻

Dhillon_pb
Автор

ਖਾੜਕੂਵਾਦ ਵਾਲਾ ਪਹਿਰਾ ਜਮਾਂ ਸਿਰਾ ਗੱਲਬਾਤ ਅਜਿਹੇ ਗੀਤਕਾਰ ਅਤੇ ਕਲਾਕਾਰਾਂ ਦੀ ਜ਼ਰੂਰ ਸਪੋਟ ਕਰਨੀ ਚਾਹੀਦੀ ਐ

PardeepKumar-mtdq
Автор

ਬਾਈ ਗਾਣਾ ਘੱਟੋ ਘੱਟ 30 ਵਾਰ ਸੁਣ ਲਿਆ ਮਨ ਨਹੀਂ ਭਰਿਆ ਰੋਣਾ ਵੀ ਆਖਿਆ ਖਾਣਾ ਸੁਣ ਕੇ 😢😢😢😢

Sandeepdeep-ircz
Автор

22 ਸੂਬਾ ਸਿੰਘ ਵਾਲਾ ਟੱਪਾ ਮੋੜ ਮੋੜ ਕੇ ਸੁਣਿਆ ਬਹੁਤ ਦੁੱਖ ਹੋਇਆ ਯਾਰ ਹੀਰੇ ਸੀ ਉਹ ਕੌਮ ਦੇ 🙏🙏🙏🙏🙏

DeepsinghPB
Автор

ਓਹ ਪੀਲੇ ਜ਼ੇ ਰੰਗ ਵਾਲਾ ਦਿਸਦਾ
ਘਰ ਜੌ ਖਾਲੀ ਖਾਲੀ ਐ

ਓਥੇ ਘਰਵਾਲੀ ਨਾਲ ਕੱਲਾ
ਰਹਿੰਦਾ ਸੂਬਾ ਸਿੰਘ ਅਕਾਲੀ ਐ

ਜਾਂ ਕਹਿਲੋ ਬਲੀ ਹਕੂਮਤ ਦੀ
ਜਾਂ ਕਹਿਲੋ ਧਰਮ ਤੋਂ ਵਾਰੇ ਗਏ

ਓਹਦੇ ਝੂਠੇ ਪੁਲਸ ਮੁਕਾਬਲਿਆਂ
ਵਿਚ ਚਾਰੇ ਪੁੱਤਰ ਮਾਰੇ ਗਏ
#neverforget1984🙏

Psycho_shaayr
Автор

ਕਹਾਣੀ ਚ ਸੂਬਾ ਸਿੰਘ ਅਕਾਲੀ ਆਲੇ ਪੈਰੇ ਦੀ ਸਮਾਜਿਕ ਵਾਸਤਵਿਕਤਾ ਤੇ ਸੱਚਾਈ ਦਿਲ ਨੂੰ ਝਿੰਜੋੜਦੀ ਹੈ ਜੀ।।❤ਗੀਤ ਬਹੁਤ ਖੂਬ ਲਿਖਿਆ ਹੈ❤।।ਧੰਨਵਾਦ ਪੰਜਾਬੀਅਤ ਦੀ ਸੇਵਾ ਲਈ।।

jai-hind
Автор

ਬਹੁਤ ਹੀ ਵਧੀਆ ਗੀਤ ਲਿਖਿਆ ਹੈ ਲਖਵਿੰਦਰ ਮਾਨ ਮਰਾੜ੍ਹਾਂ ਵਾਲੇ ਨੇ, ਲੇਖਕ ਦੀ ਲੇਖਣੀ ਬਕਮਾਲ ਹੈ ਇਹ ਗੱਲ ਉਸਨੇ ਪਹਿਲਾਂ ਵਾਲੇ ਗੀਤਾਂ ਵਿੱਚ ਵੀ ਬਾਖੂਬੀ ਸਿੱਧ ਕੀਤੀ ਹੈ ਇਸ ਲਈ ਉਸਦੀ ਲੇਖਣੀ ਤੇ ਕੋਈ ਸ਼ੱਕ ਨਹੀਂ ਸੀ। ਪਰ ਇਸ ਗੀਤ ਵਿੱਚ ਤਾਂ ਉਸਨੇ ਜਿਵੇਂ ਅੱਜ ਕੱਲ੍ਹ ਮੁੰਡੇ ਖੁੰਡੇ ਕਹਿੰਦੇ ਹੁੰਦੇ ਐ ਬਈ 'ਸਿਰਾ ਹੀ ਕਰਾਤਾ'

ਗਾਇਕ ਜੋੜੀ ਬੇਸ਼ੱਕ ਜਿਆਦਾ ਮਸ਼ਹੂਰ ਨਹੀਂ ਹੈ ਪਰ ਇਹ ਗੀਤ ਇਸ ਜੋੜੀ ਲਈ ਵੀ ਮੀਲ ਦਾ ਪੱਥਰ ਸਾਬਿਤ ਹੋਏਗਾ। ਬਹੁਤ ਜਲਦ ਇਸ ਜੋੜੀ ਦਾ ਨਾਮ ਵੀ ਬੱਚੇ ਬੱਚੇ ਦੀ ਜੁਬਾਨ ਤੇ ਹੋਏਗਾ।

ਜਿਹੜਾ ਆਦਮੀ 1980-90 ਦੇ ਦਹਾਕੇ ਵਿੱਚ ਪੰਜਾਬ ਵਿੱਚ ਰਿਹਾ ਹੈ ਓਹੀ ਇਸ ਗੀਤ ਦਾ ਅਸਲੀ ਮਤਲਬ ਸਮਝ ਸਕਦਾ ਹੈ।

ਸਲਾਮ ਹੈ ਜੀ ਗੀਤਕਾਰ ਅਤੇ ਗਾਇਕ ਜੋੜੀ ਨੂੰ !!!

ravichaudhary
Автор

ਜਿਹੜੇ ਇਨਸਟਾਗਰਾਮ ਦੀ ਰੀਲ ਸੁਣਕੇ ਆਏ ਲਵਾਉ ਹਾਜਰੀ

pubg-inyw
Автор

ਉਹ ਸੋਹਣਾ ਉਪਰਾਲਾ ਹੈ ਪੇਂਡੂ ਸੱਭਿਆਚਾਰ ਤੇ ਆਪਣੀ ਮਿੱਟੀ ਨਾਲ ਜੁੜਨ ਦਾ ਇਦਾਂ ਹੀ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਰਹੋ ਜੀ ਬਹੁਤ ਵਧੀਆ ਗੀਤ ਹੈ 🙏🙏

k.ਸ
Автор

ਬਹੁਤ ਹੀ ਸੋਹਣਾ Super-Hit ਗਾਣਾ
ਪੰਜਾਬ ਦੀ ਸੱਚਾਈ ਅਤੇ ਸਿੱਖਿਆ ਦਿੰਦਾ ਹੈ ਗੀਤ
ਏਕਾ-ਕਮਾਈ-ਬਰਕਤ ਦੀ ਗੱਲ ਕੀਤੀ ਆ

thehunterking
Автор

ਧੀ ਆਪਣੀ ਦੀ ਵੇਚ ਜਵਾਨੀ ਉੱਚੀ ਕੋਠੀ ਪਾਈ ਏ 🫡 ਵਾਹ ❣️ਏਦਾਂ ਦੇ ਗੀਤਾਂ ਨੂੰ ਸਪੋਰਟ ਕਰੋ ਲੋਕੋ 🙏🙏

Dhillon
Автор

ਲਗਾਤਾਰ ਤਿੰਨ ਚਾਰ ਵਾਰੀ ਸੁਣਿਆ ਆ ਪਰ ਫਿਰ ਵੀ ਵਾਰ ਵਾਰ ਸੁਣਨ ਦਾ ਮਨ ਕਰਦਾ ਹੈ

santbhindrawledefan