Challa Udh Chaleya Pardesh (Full Video) | Harpreet Kharoud | Harish Patialvi | K Entertainers

preview_player
Показать описание
K Entertainers and Gurdhain Singh Kharoud Presents Official Song 'Challa Udh Chaleya Pardesh' in soulful voice of Harpreet Kharoud

Listen/ Stream

Itunes -
Jio/Savan -
Amazon Music -
Ganna -

Song - Challa Udh Chaleya Pardesh
Lyrics - Harish Patialvi
Music - Gur Sopal
Label - K Entertainers
Promotion - Anvir Digital
Producer - Gurdhyan Singh Kharoud
Dop - Harmeet Singh
Production - Patialvi Production
Make Up - Harpreet Kaur
Editing - JB Singh
Director - Sahil Patialvi
Publicity Design - Danger Editz
F eaturing- Aman Sandhu, Harjeet Gill, Pooja Noor, Gerry Panjola
phone : 9815598808
project by :- Naresh Kumar

Please follow us our others digital platforms
Facebook page #kentertainers
Instagram #kentartainers

#newsong2020 #Harpreetkharoud #punjabi #new #punjabisong
#pardesipunjabisong #latestpunjabisongs #song #2022

ਛੱਲਿਆ ਉੱਡ ਚੱਲਿਆ ਪ੍ਰਦੇਸ

ਪੁੱਟਣਾ ਪੈਰ ਸੀ ਬੜਾ ਜਰੂਰੀ
ਰਿਜ਼ਕ ਦੀ ਭਾਲ ਬਣੀ ਮਜਬੂਰੀ
ਕਰਜ਼ ਦੇ ਮਰਜ਼ ਬੜੇ ਨੇ ਮਾੜ੍ਹੇ
ਬਾਪੂ ਦੀ ਉਮਰ ਖਾ ਗਿਆ ਪੂਰੀ
ਛੱਡ ਕੇ ਮਾਂ ਦੇ ਹੱਥਾਂ ਦੀ ਚੂਰੀ
ਛੱਡਿਆ ਘਰ ਮੱਲਿਆ ਪ੍ਰਦੇਸ
ਛੱਲਾ ਉੱਡ ਚੱਲਿਆ ਪ੍ਰਦੇਸ
ਛੱਡਣਾ ਪਿਆ ਪੰਜਾਬ ਜਿਹਾ ਦੇਸ਼
ਟੈਚੀ ਲੈ ਤੁਰ ਪਿਆ ਲਾਉਣੀ ਰੇਸ
ਛੱਲਾ ਉੱਡ ਚੱਲਿਆ ਪ੍ਰਦੇਸ....
ਛੱਲਾ ਉੱਡ ਚੱਲਿਆ ਪ੍ਰਦੇਸ....

ਸਾਸਰੀ ਕਾਲ ਪਿੰਡ ਨੂੰ ਕਹਿ ਕੇ
ਮਾਂ ਦਾ ਪਿਆਰ ਮੱਥੇ ਤੇ ਲੈ ਕੇ
ਬਾਪੂ ਦੀ ਜੱਫੀ, ਪਿੱਠ ਤੇ ਥਾਪੀ
ਲੰਘ ਗਿਆ ਗੱਡੀ ਦੇ ਵਿੱਚ ਬਹਿ ਕੇ
ਜੁੰਡੀ ਦੇ ਯਾਰ ਤੇ ਛੱਡ ਕੇ ਖੇਲਾਂ
ਬਰਫ ਵਿੱਚ ਕੰਮ ਤੇ ਆਉਣ ਤਰੇਲਾਂ
ਸੁਣੀਂਦਾ ਮਿੱਠੀਆਂ ਬਹੁਤ ਨੇ ਜੇਲ੍ਹਾਂ
ਲੰਘਦੀਆਂ ਉਮਰਾਂ ਹੋਣ ਨਾ ਮੇਲਾਂ
ਉਥੇ ਨਾ ਹੋਣ ਮਰਨ ਦੀਆਂ ਵੇਹਲਾਂ
ਕਿਸੇ ਨਾ ਬੰਨ੍ਹਣੇ ਖੁੱਲ੍ਹੇ ਕੇਸ
ਛੱਲਾ ਉੱਡ ਚੱਲਿਆ ਪ੍ਰਦੇਸ
ਛੱਡਣਾ ਪਿਆ ਪੰਜਾਬ ਜਿਹਾ ਦੇਸ਼
ਟੈਚੀ ਲੈ ਤੁਰ ਪਿਆ ਲਾਉਣੀ ਰੇਸ
ਛੱਲਾ ਉੱਡ ਚੱਲਿਆ ਪ੍ਰਦੇਸ....
ਛੱਲਾ ਉੱਡ ਚੱਲਿਆ ਪ੍ਰਦੇਸ....

ਦਿਲ ਵਿੱਚ ਖੋਰੂ ਬੁੱਲੀਆਂ ਚੁੱਪ ਨੇ
ਚਾਨਣ ਨੂੰ ਖਿੱਚ ਪਾ ਲਈ ਧੁੱਪ ਨੇ
ਦੇਸੀ ਪੜਨ ਵਲੈਤੀ ਭਾਸ਼ਾ...
ਪੂਰੇ ਕਰਨ ਆ ਗਿਆ ਸੁਪਨੇ
ਲਾਹੁਣੇ ਗੁਰਬਤ ਵਾਲੇ ਜਾਲੇ
ਖੰਭ ਪਰਵਾਜ਼ ਲੰਮੇਰੀ ਭਾਲੇ
ਮਿਹਨਤ ਨਾਲ ਚਾਬੀ ਹੈ ਲੱਭਣੀ
ਸੁੱਟਣੇ ਤੋੜ ਤੋੜ ਕੇ ਤਾਲੇ
ਬਿਸਤਰ ਬਰਫ਼ਾਂ ਦੇ ਵਿੱਚ ਲਾ ਲੈ
ਮਿਲਦੇ ਖੱਦਰਾਂ ਦੇ ਨਾ ਖੇਸ
ਛੱਲਾ ਉੱਡ ਚੱਲਿਆ ਪ੍ਰਦੇਸ
ਛੱਡਣਾ ਪਿਆ ਪੰਜਾਬ ਜਿਹਾ ਦੇਸ਼
ਟੈਚੀ ਲੈ ਤੁਰ ਪਿਆ ਲਾਉਣੀ ਰੇਸ
ਛੱਲਾ ਉੱਡ ਚੱਲਿਆ ਪ੍ਰਦੇਸ....
ਛੱਲਾ ਉੱਡ ਚੱਲਿਆ ਪ੍ਰਦੇਸ....

ਕਹਿੰਦੇ ਤੁਰ ਪਿਆ ਰੀਸੋ ਰੀਸ
ਕਰੇ ਤਾਂ ਹੋਰ ਕੀ ਕਰੇ ਹਰੀਸ਼
ਦਾਤੇ ਨੇ ਦੂਰ ਖਿੰਡਾ ਤੇ ਦਾਣੇ
ਚੰਗੀਆਂ ਮੰਦੀਆਂ ਓਹੀ ਜਾਣੇ
ਤਨ ਤੇ ਮਨ ਦੇ ਜ਼ੋਰ ਪਰਖਣੇ
ਅਸੀਂ ਤਾਂ ਮੰਨ ਲੈ ਓਸ ਦੇ ਭਾਣੇ
ਬਾਬੇ ਨੇ ਕਿਹਾ ਕੀ ਉਜੜ ਜਾਵੋ
ਕਿਰਤ ਕਰੋ, ਜਪੋ ਤੇ ਵੰਡ ਕੇ ਖਾਵੋ
ਪੂਰੀ ਦੁਨੀਆਂ ਵਿੱਚ ਲੰਗਰ ਲਾਵੋ
ਦੇ ਗਿਆ ਗੁਰੂ ਨਾਨਕ ਉਪਦੇਸ਼
ਛੱਲਾ ਉੱਡ ਚੱਲਿਆ ਪ੍ਰਦੇਸ
ਛੱਡਣਾ ਪਿਆ ਪੰਜਾਬ ਜਿਹਾ ਦੇਸ਼
ਟੈਚੀ ਲੈ ਤੁਰ ਪਿਆ ਲਾਉਣੀ ਰੇਸ
ਛੱਲਾ ਉੱਡ ਚੱਲਿਆ ਪ੍ਰਦੇਸ....
ਛੱਲਾ ਉੱਡ ਚੱਲਿਆ ਪ੍ਰਦੇਸ....
Рекомендации по теме
Комментарии
Автор

10 ਸਾਲ ਹੋ ਗਏ ਇੱਥੇ ਪਤਾ ਨਹੀਂ ਕਦੋਂ ਵਾਪਿਸ ਜਾਵਾਗੇ ਪੈਸਾ ਸਭ ਕੁਝ ਨਹੀਂ ਹੁੰਦਾ ਪੰਜਾਬ ਨਾਲ ਦੀ ਰੀਸ ਨਹੀਂ ਅੱਜ ਵੀ ਜਦੋਂ ਯਾਰਾਂ ਨਾਲ ਬਿਤਾਏ ਪਲ ਯਾਦ ਆਉਂਦੇ ਨੇ ਮੈਂ ਰੋ ਪੈਂਦਾ ਬਾਕੀ ਸਾਰੇ ਯਾਰ ਪੰਜਾਬ ਰਹਿ ਗਏ ਜਿੰਨਾਂ ਯਾਰਾਂ ਤੋਂ ਬਿਨਾਂ ਸਰਦਾ ਨਹੀਂ ਸੀ ਅੱਜ ਕਈ ਸਾਲ ਬੀਤ ਗਏ ਯਾਰਾਂ ਤੋਂ ਦੂਰ ਹੋਇਆ ਨੂੰ ।।

mandeepsinghvirk
Автор

ਪਰਦੇਸ ਬੈਠਿਆਂ ਅੱਖਾਂ ਭਰ ਆਈਆਂ ਬਾਈ ❤ ਬਹੁੱਤ ਵਧੀਆ

harryharry-
Автор

ਜੀਓ ਹਰਪ੍ਰੀਤ ਕਮਾਲ ਕਰਤੀ, ਲਾਜਵਾਬ ਭਾਵਨਾਤਮਿਕ ਗੀਤ, ਲੇਖਕ ਨੂੰ ਵੀ ਮੁਬਾਰਕਾਂ ਬਹੁਤ ਵਧੀਆ ਲਿਖਿਆ 🙏❤️👍

BalwinderSingh-wttf
Автор

vaah bai jinne v likya aa song puri dhakk pai aaa veere ❣️❣️❣️love uh veere ❣️❣️❣️❣️❣️❣️❣️

sukhmansingh
Автор

ਸ਼ਬਦ ਨਹੀਂ ਸਿਫਤ ਲਈ ਬਹੁਤ ਸੋਹਣਾ ਬੇਹੱਦ ਸੋਹਣਾ 👍👍 well done

sumandeepkaur
Автор

ਵਾਹ ਬਾਈ, ਬਹੁਤ ਸੋਹਣਾ ਗਾਇਆ, ਲਿਖਿਆ ਵੀ ਬਹੁਤ ਸੋਹਣਾ । ਪੰਜਾਬ ਦੇਸ ਲਿਖਿਆ ਓਹ ਵੀ ਬਹੁਤ ਵਧੀਆ ਲੱਗਿਆ । ਤੇ ਜਿਹੜਾ ਬਾਈ ਦੀਪ ਸਿੱਧੂ ਬਾਈ ਦੇ ਬੋਲ ਲਾਏ ਆ ਉਹਨੇ ਕਮੈਂਟ ਲਿੱਖਣ ਲਈ ਮਜਬੂਰ ਕਰ ਦਿੱਤਾ ( ❤️ ਬਾਈ ਦੀਪ ਸਿੱਧੂ )

ohiparvinder
Автор

Lambiya umra bakhshe rabb prdesiya veera nu🙏🏻🙏🏻

amanKaur-qzkh
Автор

So beautiful song for international students 😢❤❤❤❤ I realy like it

JaskaranSingh-lkhd
Автор

Mai ro pya c bai jad song suneya c pehli baar ....❤❤❤❤❤❤

HUNTER-eo
Автор

Heart 💗 touching song ❤❤❤ very emotional lyrics ❤ beautiful ❤❤❤❤❤❤❤

ramankhalsa
Автор

Honestly heart felt all emotions probably har chiz da jikar kita ♥️your voice soothing

simrandeepkaur
Автор

ਬਹੁਤ ਵਧੀਆ ਗੀਤ ਗਾਇਆ ਸਾਡੇ ਭਰਾ ਹਰਪ੍ਰੀਤ ❤️❤️ਖਰੋਡ ਨੇ … challa udh chalya pardesh 👌👌

kakakharoud
Автор

Mai UK aoun laga nahi c roya par aah gana sun k akkha ch paani aa janda 🥺🇬🇧 💯💯💯 sach aa

shamsherrandhawa
Автор

Bhout sohna likhiya te Gaiya Bhout Bhout mubarak veer ji

Amrinder_kang
Автор

Bhut soni awaz putur ji keep it up 👌👌👌🥰🥰🥰

sukhigill
Автор

ਵਾਹ ਜੀ ਵਾਹ ਬਹੁਤ ਖੂਬ
ਬਹੁਤ ਬਹੁਤ ਮੁਬਾਰਕਾਂ ਜੀ 👍👍

KulwantSaidoke
Автор

Very nice song, sweet voice, good lyrics harish y,

gurpreetsingh
Автор

Heart touching song 😢❤❤❤very nice lyrics 🎉🎉

rubyranarajput
Автор

Really Bai Boht Different.. Likht aa Bai Harish Patialvi Ji Di... 👌

jaggikalyanstar
Автор

Both vadiya veer g
Ajj swere da ahi song listen krn dai mai both Sona ❤

DilpreetSingh-fpsy