filmov
tv
Galliyan - Man Jeet (Feat. Avraj) | AVLO'S | Latest Rap 2020

Показать описание
Song: Galliyan
Vox & Lyrics: Man Jeet
Feat: Avraj
Music / Mix & Master: AVLO'S
Video & Editor: Deep Duharia
Poster: The VS Raman
Project by - Harman jot (Troop 94 Media)
______
iTunes/Apple Music:
Spotify:
JioSaavn:
Amazon Music:
YT Music:
______
Lyrics:
(ਅਵਰਾਜ)
ਕੱਲਾ ਬਹਿ ਕੇ ਲਿਖਾਂ ਗਲੀਆਂ ਦੀ ਸੱਚਾਈ
ਰੂਹ ਨੇ ਕਲਮ ਫੜ ਕੇ ਜੋ ਲਿਖਾਈ
ਕੱਲਾ ਬਹਿ ਕੇ ਲਿਖਾਂ ਗਲੀਆਂ ਦੀ ਸੱਚਾਈ
ਰੂਹ ਨੇ ਕਲਮ ਫੜ ਕੇ ਜੋ ਲਿਖਾਈ
(verse 1)
(ਮਨ ਜੀਤ)
ਅਸੀਂ ਲੋਕਾਂ ਤੋਂ ਅੱਕ ਕੇ
ਭੱਜ ਭੱਜ ਥੱਕ ਕੇ
ਅੰਦਰੋਂ ਟੁੱਟ ਕੇ
ਗਲੀਆਂ ਚੋਂ ਉੱਠ ਕੇ
ਆਏ ਥੋਡੇ ਅੱਗੇ
ਵੇਖਾਂ ਸੱਜੇ-ਖੱਬੇ
ਕੋਈ ਨਾ ਅਪਣਾ ਲੱਭੇ
ਜਿੰਦ ਸਪਨਾ ਲੱਗੇ
ਮੇਰੇ ਸਪਨੇ ਵੱਡੇ
ਮੈਂ ਤਾਂ ਅਪਣੇ ਛੱਡੇ
ਕਿੰਨੇ ਦਿਲ ਚ ਰੱਖੇ
ਕਿੰਨੇ ਦਿਲ ਚੋਂ ਕੱਢੇ
ਅਸੀਂ ਗਲੀਆਂ ਦੇ ਮੁੰਡੇ
ਹੋਏ ਗਲੀਆਂ ਚ ਵੱਡੇ
ਸਾਡੇ ਗਲੀਆਂ ਚ ਅੱਡੇ
ਵੇਖੇ ਗਲੀਆਂ ਦੇ ਲੋਕ
ਸਾਡੀ ਗਲੀ ਆਲੀ ਸੋਚ
ਸਾਡੀ ਗਲੀ ਵਿਚ ਮੌਤ
ਵੇਖ ਫਿਰ ਨੱਚਦੀ
ਅੱਗ ਰਹਿੰਦੀ ਮੱਚਦੀ
ਕਰ ਨਾ ਤੂੰ ਅੱਚਵੀ
ਮੈਂਥੋ ਸੁਣ ਲਾ ਸੱਚ ਵੀ
ਬੋਲਦਾ ਮੈਂ ਸੱਚ
ਜਦੋਂ ਮੰਗੇ ਅਸੀਂ ਹੱਕ
ਸਾਨੂੰ ਮਿਲਦੇ ਡੰਡੇ
ਫਕ ਲਾਲ-ਹਰੇ ਝੰਡੇ
ਸਾਡੇ ਹਾਲ ਨੇ ਮੰਦੇ
ਤਾਂ ਹੀ ਕੰਮ ਨੇ ਗੰਦੇ
ਕਿੰਨੇ ਮੇਰੇ ਵਰਗੇ
ਗਲੀਆਂ ਚ ਮਰਗੇ
ਜਿੰਦਗੀ ਨਾਲ ਲੜਦੇ
ਦੁਖੀ ਬੈਠੇ ਘਰ ਦੇ
ਦੱਸ ਕੀ ਮੈਂ ਬੋਲਾਂ
ਕਿਵੇਂ ਦੁੱਖ ਫਰੋਲਾਂ
ਹਾਸੇ ਮੇਰੇ ਖੋਏ
ਹੁਣ ਯਾਦਾਂ ਨੂੰ ਟਟੋਲਾਂ
ਸਾਡੀ ਗਲੀਆਂ ਦੇ ਵਿੱਚ
ਜੰਗ ਰਹਿਣੀ ਚਲਦੀ
ਭੰਗ ਰਹਿਣੀ ਬਲਦੀ
ਦਿਨ ਰਹਿਣਾ ਚੜਦਾ
ਤੇ ਰਾਤ ਰਹਿਣੀ ਢਲਦੀ
ਬਾਤ ਰਹਿਣੀ ਚਲਦੀ
ਘਰੇਂ ਆਟਾ ਨਾ ਹਲਦੀ
ਰੋਟੀ ਖਾਧੀ ਨੀ ਕਲ ਦੀ
ਸਿਰ ਕਰਜ਼ੇ ਦੀ ਪੰਡ
ਲੋਕ ਗਲੀਆਂ ਦੇ ਤੰਗ
ਇਹਨਾਂ ਗਲੀਆਂ ਚ ਭੰਗ
ਇਹਨਾਂ ਗਲੀਆਂ ਚ ਗੰਦ
ਇਹਨਾਂ ਗਲੀਆਂ ਚ ਖੱਡੇ
ਇਹਨਾਂ ਗਲੀਆਂ ਦੇ ਮੁੰਡੇ
ਲੈਂਦੇ ਸਪਨੇ ਵੱਡੇ
ਇਹ ਗਲੀਆਂ ਅਨੋਖੀਆਂ
ਇਹ ਗਲੀਆਂ ਨਿਆਰੀਆਂ
ਸਾਨੂੰ ਗਲੀਆਂ ਪਿਆਰੀਆਂ
ਇਹ ਗਲੀਆਂ ਚ ਯਾਰੀਆਂ
ਇਹ ਗਲੀਆਂ ਮੈਂ ਸਾਰੀਆਂ
ਪੈਰਾਂ ਨਾਲ ਨਾਪੀਆਂ
ਪੈਰਾਂ ਉੱਤੇ ਛਾਪੀਆਂ
ਗਲੀਆਂ ਨੂੰ ਲਿਖ-ਲਿਖ
ਭਰੀ ਜਾਨਾਂ ਕਾਪੀਆਂ
ਗਲੀਆਂ ਚ ਪਾਪ ਕੀਤੇ
ਸਿਰੇ ਦੇ ਪਾਪੀ ਆ
ਗਲੀਆਂ ਦੇ ਲੋਕ
ਹੱਥਾਂ ਵਿੱਚ ਦਾਤੀਆਂ
ਸਿਰਾਂ ਉੱਤੇ ਪਾਥੀਆਂ
ਇਹ ਗਲੀਆਂ ਦੀ ਕੁੜੀ ਵੇਖੋ
ਕਰਦੀ ਕੰਮ
ਵੇਖੋ
ਸਾੜਦੀ ਚੰਮ
ਘੁੱਟੇ ਗਲੀਆਂ ਚ ਦਮ
ਅਸੀਂ ਗਲੀਆਂ ਚ ਰਹਿਣਾ
ਗਲੀਆਂ ਚ ਉੱਠਣਾ
ਤੇ ਗਲੀਆਂ ਚ ਬਹਿਣਾ
ਗਲੀਆਂ ਚ ਜੰਮ ਕੇ
ਗਲੀਆਂ ਚ ਪਲ ਕੇ
ਹੌਲੀ-ਹੌਲੀ ਚੱਲ ਕੇ
ਅੱਗੇ ਤੱਕ ਜਾਣਾ
ਅਸੀਂ ਚੱਲਦੇ ਕੱਲੇ
ਕਿਉਂਕਿ ਜਾਲੀ ਜਮਾਨਾ
ਹੋਏ ਕਿੰਨੇ ਸਾਲ
ਇਹ ਗਲੀਆਂ ਨੀ ਸੁੱਤੀਆਂ
ਇਹ ਗਲੀਆਂ ਨੇ ਭੁੱਖੀਆਂ
ਇਥੇ ਟੁੱਟੀਆਂ ਜੁੱਤੀਆਂ
ਸੁਣ ਲੋ ਅਵਾਜ਼ਾਂ
ਗਲੀਆਂ ਚੋਂ ਉੱਠੀਆਂ
(ਅਵਰਾਜ)
ਕੱਲਾ ਬਹਿ ਕੇ ਲਿਖਾਂ ਗਲੀਆਂ ਦੀ ਸੱਚਾਈ
ਜਿੰਦਗੀ ਜੋ ਸਾਰੀ ਗਲੀਆਂ ਚ ਬਿਤਾਈ
ਰੂਹ ਨੇ ਕਲਮ ਫੜ ਕੇ ਜੋ ਲਿਖਾਈ
ਦੇਖੀ ਲੋਥ ਸੁੱਕਣੀ ਜੋ ਕਿੱਕਰ ਤੇ ਪਾਈ
ਕਰਵਾਉਂ ਮੈਂ ਜਾਣੂ-ਕਰਵਾਉਂ ਮੈਂ ਜਾਣੂ
ਦਿਲ ਦੇ ਕਰੀਬ ਜਿਹੜੀ ਹਰ ਇੱਕ ਥਾਂ ਨੂੰ
ਰਾਜ ਦੱਬ ਰੱਖੇ ਜਿਹੜੇ ਹੁਣ ਤੱਕ ਸੀ
ਜਿਹੜਾ ਕੁਝ ਇਹ ਦੇਖ ਚੁੱਕੀ ਅੱਖ ਸੀ
( Verse 2)
(ਮਨ ਜੀਤ)
ਇਹ ਗਲੀਆਂ ਚ ਕੁੱਤੇ
ਰਹਿੰਦੇ ਗਲੀਆਂ ਚ ਸੁੱਤੇ
ਇਹਨਾਂ ਗਲੀਆਂ ਦੇ ਉੱਤੇ
ਪੈਂਦੀ ਰਹੇ ਰੋਸ਼ਨੀ
ਥੋੜੀ ਜਿਹੀ ਬਾਗੀ
ਪਰ ਅੱਤਵਾਦੀ ਸੋਚ ਨੀ
ਇਹ ਗਲੀ ਵਿੱਚ ਮੌਤ ਵੀ
ਆ ਕੇ ਪਛਤਾਉਂਦੀ
ਸਾਡੇ ਦੁੱਖਾਂ ਉੱਤੇ ਰੋਂਦੀ
ਕੱਲੀ ਰਹਿੰਦੀ ਹੈ ਮਾਤਾ
ਤਾਂ ਹੀ ਰਾਤਾਂ ਨੂੰ ਨੀ ਸੌਂਦੀ
ਸਾਥੋਂ ਮੌਤ ਘਬਰਾਉਂਦੀ
ਇਹਨਾਂ ਗਲੀਆਂ ਚ ਫਾਹਾ ਲੈ ਕੇ
ਮਰਦੇ ਕਿਸਾਨ
ਮੁੰਡੇ ਨੋਟ ਕਮਾਉਂਦੇ
ਲਾ ਕੇ ਦਾਅ ਉੱਤੇ ਜਾਨ
ਨਿਤ ਲਗਦੀ ਸਕੀਮ
ਇਹਨਾਂ ਗਲੀਆਂ ਚ ਭੁੱਕੀ
ਇਹਨਾਂ ਗਲੀਆਂ ਚ ਫੀਮ
ਇਹਨਾਂ ਗਲੀਆਂ ਚ ਚਿੱਟਾ
ਇਹਨਾਂ ਗਲੀਆਂ ਚ ਦਾਰੂ
ਕਿੰਨੇ ਮੁੰਡੇ ਮਾਰੇ
ਕਿੰਨੇ ਹੋਰ ਮੁੰਡੇ ਮਾਰੂ
ਇਹਨਾਂ ਗਲੀਆਂ ਦੇ ਮੁੰਡੇ
ਘੱਟ ਪੜਦੇ ਲਿਖਦੇ
ਜਿੰਦਗੀ ਜਿਉਣੀ
ਅਸੀਂ ਗਲੀਆਂ ਤੋਂ ਸਿੱਖਦੇ
ਅਸੀਂ ਹੱਲ ਕੀ ਲੱਭਣਾ
ਅਸੀਂ ਗੁੰਮੇ ਹਾਂ ਖੁਦ
ਸਾਂਤੀ ਵੀ ਆਉ
ਪਹਿਲਾਂ ਆ ਕੇ ਕੋਈ ਮੁਕਾਓ
ਲੱਗਾ ਗਲੀਆਂ ਚ ਯੁੱਧ
(ਅਵਰਾਜ)
ਕੱਲਾ ਬਹਿ ਕੇ ਲਿਖਾਂ ਗਲੀਆਂ ਦੀ ਸੱਚਾਈ
ਜਿੰਦਗੀ ਜੋ ਸਾਰੀ ਗਲੀਆਂ ਚ ਬਿਤਾਈ
ਰੂਹ ਨੇ ਕਲਮ ਫੜ ਕੇ ਜੋ ਲਿਖਾਈ
ਦੇਖੀ ਲੋਥ ਸੁੱਕਣੀ ਜੋ ਕਿੱਕਰ ਤੇ ਪਾਈ
ਕਰਵਾਉਂ ਮੈਂ ਜਾਣੂ-ਕਰਵਾਉਂ ਮੈਂ ਜਾਣੂ
ਦਿਲ ਦੇ ਕਰੀਬ ਜਿਹੜੀ ਹਰ ਇੱਕ ਥਾਂ ਨੂੰ
ਰਾਜ ਦੱਬ ਰੱਖੇ ਜਿਹੜੇ ਹੁਣ ਤੱਕ ਸੀ
ਜਿਹੜਾ ਕੁਝ ਇਹ ਦੇਖ ਚੁੱਕੀ ਅੱਖ ਸੀ
______________
_________________
Digitally Powered By - THE INTENSE MEDIA
#Galliyan #ManJeet #Rap2020
Vox & Lyrics: Man Jeet
Feat: Avraj
Music / Mix & Master: AVLO'S
Video & Editor: Deep Duharia
Poster: The VS Raman
Project by - Harman jot (Troop 94 Media)
______
iTunes/Apple Music:
Spotify:
JioSaavn:
Amazon Music:
YT Music:
______
Lyrics:
(ਅਵਰਾਜ)
ਕੱਲਾ ਬਹਿ ਕੇ ਲਿਖਾਂ ਗਲੀਆਂ ਦੀ ਸੱਚਾਈ
ਰੂਹ ਨੇ ਕਲਮ ਫੜ ਕੇ ਜੋ ਲਿਖਾਈ
ਕੱਲਾ ਬਹਿ ਕੇ ਲਿਖਾਂ ਗਲੀਆਂ ਦੀ ਸੱਚਾਈ
ਰੂਹ ਨੇ ਕਲਮ ਫੜ ਕੇ ਜੋ ਲਿਖਾਈ
(verse 1)
(ਮਨ ਜੀਤ)
ਅਸੀਂ ਲੋਕਾਂ ਤੋਂ ਅੱਕ ਕੇ
ਭੱਜ ਭੱਜ ਥੱਕ ਕੇ
ਅੰਦਰੋਂ ਟੁੱਟ ਕੇ
ਗਲੀਆਂ ਚੋਂ ਉੱਠ ਕੇ
ਆਏ ਥੋਡੇ ਅੱਗੇ
ਵੇਖਾਂ ਸੱਜੇ-ਖੱਬੇ
ਕੋਈ ਨਾ ਅਪਣਾ ਲੱਭੇ
ਜਿੰਦ ਸਪਨਾ ਲੱਗੇ
ਮੇਰੇ ਸਪਨੇ ਵੱਡੇ
ਮੈਂ ਤਾਂ ਅਪਣੇ ਛੱਡੇ
ਕਿੰਨੇ ਦਿਲ ਚ ਰੱਖੇ
ਕਿੰਨੇ ਦਿਲ ਚੋਂ ਕੱਢੇ
ਅਸੀਂ ਗਲੀਆਂ ਦੇ ਮੁੰਡੇ
ਹੋਏ ਗਲੀਆਂ ਚ ਵੱਡੇ
ਸਾਡੇ ਗਲੀਆਂ ਚ ਅੱਡੇ
ਵੇਖੇ ਗਲੀਆਂ ਦੇ ਲੋਕ
ਸਾਡੀ ਗਲੀ ਆਲੀ ਸੋਚ
ਸਾਡੀ ਗਲੀ ਵਿਚ ਮੌਤ
ਵੇਖ ਫਿਰ ਨੱਚਦੀ
ਅੱਗ ਰਹਿੰਦੀ ਮੱਚਦੀ
ਕਰ ਨਾ ਤੂੰ ਅੱਚਵੀ
ਮੈਂਥੋ ਸੁਣ ਲਾ ਸੱਚ ਵੀ
ਬੋਲਦਾ ਮੈਂ ਸੱਚ
ਜਦੋਂ ਮੰਗੇ ਅਸੀਂ ਹੱਕ
ਸਾਨੂੰ ਮਿਲਦੇ ਡੰਡੇ
ਫਕ ਲਾਲ-ਹਰੇ ਝੰਡੇ
ਸਾਡੇ ਹਾਲ ਨੇ ਮੰਦੇ
ਤਾਂ ਹੀ ਕੰਮ ਨੇ ਗੰਦੇ
ਕਿੰਨੇ ਮੇਰੇ ਵਰਗੇ
ਗਲੀਆਂ ਚ ਮਰਗੇ
ਜਿੰਦਗੀ ਨਾਲ ਲੜਦੇ
ਦੁਖੀ ਬੈਠੇ ਘਰ ਦੇ
ਦੱਸ ਕੀ ਮੈਂ ਬੋਲਾਂ
ਕਿਵੇਂ ਦੁੱਖ ਫਰੋਲਾਂ
ਹਾਸੇ ਮੇਰੇ ਖੋਏ
ਹੁਣ ਯਾਦਾਂ ਨੂੰ ਟਟੋਲਾਂ
ਸਾਡੀ ਗਲੀਆਂ ਦੇ ਵਿੱਚ
ਜੰਗ ਰਹਿਣੀ ਚਲਦੀ
ਭੰਗ ਰਹਿਣੀ ਬਲਦੀ
ਦਿਨ ਰਹਿਣਾ ਚੜਦਾ
ਤੇ ਰਾਤ ਰਹਿਣੀ ਢਲਦੀ
ਬਾਤ ਰਹਿਣੀ ਚਲਦੀ
ਘਰੇਂ ਆਟਾ ਨਾ ਹਲਦੀ
ਰੋਟੀ ਖਾਧੀ ਨੀ ਕਲ ਦੀ
ਸਿਰ ਕਰਜ਼ੇ ਦੀ ਪੰਡ
ਲੋਕ ਗਲੀਆਂ ਦੇ ਤੰਗ
ਇਹਨਾਂ ਗਲੀਆਂ ਚ ਭੰਗ
ਇਹਨਾਂ ਗਲੀਆਂ ਚ ਗੰਦ
ਇਹਨਾਂ ਗਲੀਆਂ ਚ ਖੱਡੇ
ਇਹਨਾਂ ਗਲੀਆਂ ਦੇ ਮੁੰਡੇ
ਲੈਂਦੇ ਸਪਨੇ ਵੱਡੇ
ਇਹ ਗਲੀਆਂ ਅਨੋਖੀਆਂ
ਇਹ ਗਲੀਆਂ ਨਿਆਰੀਆਂ
ਸਾਨੂੰ ਗਲੀਆਂ ਪਿਆਰੀਆਂ
ਇਹ ਗਲੀਆਂ ਚ ਯਾਰੀਆਂ
ਇਹ ਗਲੀਆਂ ਮੈਂ ਸਾਰੀਆਂ
ਪੈਰਾਂ ਨਾਲ ਨਾਪੀਆਂ
ਪੈਰਾਂ ਉੱਤੇ ਛਾਪੀਆਂ
ਗਲੀਆਂ ਨੂੰ ਲਿਖ-ਲਿਖ
ਭਰੀ ਜਾਨਾਂ ਕਾਪੀਆਂ
ਗਲੀਆਂ ਚ ਪਾਪ ਕੀਤੇ
ਸਿਰੇ ਦੇ ਪਾਪੀ ਆ
ਗਲੀਆਂ ਦੇ ਲੋਕ
ਹੱਥਾਂ ਵਿੱਚ ਦਾਤੀਆਂ
ਸਿਰਾਂ ਉੱਤੇ ਪਾਥੀਆਂ
ਇਹ ਗਲੀਆਂ ਦੀ ਕੁੜੀ ਵੇਖੋ
ਕਰਦੀ ਕੰਮ
ਵੇਖੋ
ਸਾੜਦੀ ਚੰਮ
ਘੁੱਟੇ ਗਲੀਆਂ ਚ ਦਮ
ਅਸੀਂ ਗਲੀਆਂ ਚ ਰਹਿਣਾ
ਗਲੀਆਂ ਚ ਉੱਠਣਾ
ਤੇ ਗਲੀਆਂ ਚ ਬਹਿਣਾ
ਗਲੀਆਂ ਚ ਜੰਮ ਕੇ
ਗਲੀਆਂ ਚ ਪਲ ਕੇ
ਹੌਲੀ-ਹੌਲੀ ਚੱਲ ਕੇ
ਅੱਗੇ ਤੱਕ ਜਾਣਾ
ਅਸੀਂ ਚੱਲਦੇ ਕੱਲੇ
ਕਿਉਂਕਿ ਜਾਲੀ ਜਮਾਨਾ
ਹੋਏ ਕਿੰਨੇ ਸਾਲ
ਇਹ ਗਲੀਆਂ ਨੀ ਸੁੱਤੀਆਂ
ਇਹ ਗਲੀਆਂ ਨੇ ਭੁੱਖੀਆਂ
ਇਥੇ ਟੁੱਟੀਆਂ ਜੁੱਤੀਆਂ
ਸੁਣ ਲੋ ਅਵਾਜ਼ਾਂ
ਗਲੀਆਂ ਚੋਂ ਉੱਠੀਆਂ
(ਅਵਰਾਜ)
ਕੱਲਾ ਬਹਿ ਕੇ ਲਿਖਾਂ ਗਲੀਆਂ ਦੀ ਸੱਚਾਈ
ਜਿੰਦਗੀ ਜੋ ਸਾਰੀ ਗਲੀਆਂ ਚ ਬਿਤਾਈ
ਰੂਹ ਨੇ ਕਲਮ ਫੜ ਕੇ ਜੋ ਲਿਖਾਈ
ਦੇਖੀ ਲੋਥ ਸੁੱਕਣੀ ਜੋ ਕਿੱਕਰ ਤੇ ਪਾਈ
ਕਰਵਾਉਂ ਮੈਂ ਜਾਣੂ-ਕਰਵਾਉਂ ਮੈਂ ਜਾਣੂ
ਦਿਲ ਦੇ ਕਰੀਬ ਜਿਹੜੀ ਹਰ ਇੱਕ ਥਾਂ ਨੂੰ
ਰਾਜ ਦੱਬ ਰੱਖੇ ਜਿਹੜੇ ਹੁਣ ਤੱਕ ਸੀ
ਜਿਹੜਾ ਕੁਝ ਇਹ ਦੇਖ ਚੁੱਕੀ ਅੱਖ ਸੀ
( Verse 2)
(ਮਨ ਜੀਤ)
ਇਹ ਗਲੀਆਂ ਚ ਕੁੱਤੇ
ਰਹਿੰਦੇ ਗਲੀਆਂ ਚ ਸੁੱਤੇ
ਇਹਨਾਂ ਗਲੀਆਂ ਦੇ ਉੱਤੇ
ਪੈਂਦੀ ਰਹੇ ਰੋਸ਼ਨੀ
ਥੋੜੀ ਜਿਹੀ ਬਾਗੀ
ਪਰ ਅੱਤਵਾਦੀ ਸੋਚ ਨੀ
ਇਹ ਗਲੀ ਵਿੱਚ ਮੌਤ ਵੀ
ਆ ਕੇ ਪਛਤਾਉਂਦੀ
ਸਾਡੇ ਦੁੱਖਾਂ ਉੱਤੇ ਰੋਂਦੀ
ਕੱਲੀ ਰਹਿੰਦੀ ਹੈ ਮਾਤਾ
ਤਾਂ ਹੀ ਰਾਤਾਂ ਨੂੰ ਨੀ ਸੌਂਦੀ
ਸਾਥੋਂ ਮੌਤ ਘਬਰਾਉਂਦੀ
ਇਹਨਾਂ ਗਲੀਆਂ ਚ ਫਾਹਾ ਲੈ ਕੇ
ਮਰਦੇ ਕਿਸਾਨ
ਮੁੰਡੇ ਨੋਟ ਕਮਾਉਂਦੇ
ਲਾ ਕੇ ਦਾਅ ਉੱਤੇ ਜਾਨ
ਨਿਤ ਲਗਦੀ ਸਕੀਮ
ਇਹਨਾਂ ਗਲੀਆਂ ਚ ਭੁੱਕੀ
ਇਹਨਾਂ ਗਲੀਆਂ ਚ ਫੀਮ
ਇਹਨਾਂ ਗਲੀਆਂ ਚ ਚਿੱਟਾ
ਇਹਨਾਂ ਗਲੀਆਂ ਚ ਦਾਰੂ
ਕਿੰਨੇ ਮੁੰਡੇ ਮਾਰੇ
ਕਿੰਨੇ ਹੋਰ ਮੁੰਡੇ ਮਾਰੂ
ਇਹਨਾਂ ਗਲੀਆਂ ਦੇ ਮੁੰਡੇ
ਘੱਟ ਪੜਦੇ ਲਿਖਦੇ
ਜਿੰਦਗੀ ਜਿਉਣੀ
ਅਸੀਂ ਗਲੀਆਂ ਤੋਂ ਸਿੱਖਦੇ
ਅਸੀਂ ਹੱਲ ਕੀ ਲੱਭਣਾ
ਅਸੀਂ ਗੁੰਮੇ ਹਾਂ ਖੁਦ
ਸਾਂਤੀ ਵੀ ਆਉ
ਪਹਿਲਾਂ ਆ ਕੇ ਕੋਈ ਮੁਕਾਓ
ਲੱਗਾ ਗਲੀਆਂ ਚ ਯੁੱਧ
(ਅਵਰਾਜ)
ਕੱਲਾ ਬਹਿ ਕੇ ਲਿਖਾਂ ਗਲੀਆਂ ਦੀ ਸੱਚਾਈ
ਜਿੰਦਗੀ ਜੋ ਸਾਰੀ ਗਲੀਆਂ ਚ ਬਿਤਾਈ
ਰੂਹ ਨੇ ਕਲਮ ਫੜ ਕੇ ਜੋ ਲਿਖਾਈ
ਦੇਖੀ ਲੋਥ ਸੁੱਕਣੀ ਜੋ ਕਿੱਕਰ ਤੇ ਪਾਈ
ਕਰਵਾਉਂ ਮੈਂ ਜਾਣੂ-ਕਰਵਾਉਂ ਮੈਂ ਜਾਣੂ
ਦਿਲ ਦੇ ਕਰੀਬ ਜਿਹੜੀ ਹਰ ਇੱਕ ਥਾਂ ਨੂੰ
ਰਾਜ ਦੱਬ ਰੱਖੇ ਜਿਹੜੇ ਹੁਣ ਤੱਕ ਸੀ
ਜਿਹੜਾ ਕੁਝ ਇਹ ਦੇਖ ਚੁੱਕੀ ਅੱਖ ਸੀ
______________
_________________
Digitally Powered By - THE INTENSE MEDIA
#Galliyan #ManJeet #Rap2020