Pindan de Jaye (Official video) Sajjan Adeeb | Punjabi Songs 2020

preview_player
Показать описание
Pindan de Jaye (Official video) Sajjan Adeeb | Punjabi Songs 2020

Artist / Composer : Sajjan Adeeb

♬Available on♬

Writer=Manwinder maan
Music = Ellde Fazilka
Project Conceived by - Ranjha Rajan
Female vocal= Gurleen
model = Rehmat rattan
A Film By = Jeona & Jogi
Directed By =Jeona & Jogi
Editor = Arshpreet
Dop = sukh kamboj & Honey cam
Poster = Impressive design studio
Producer : Lakhy Lassoi , Samarpal Brar

special thanks : Dharminder Sidhu

Online Promotion : Positive Vibes (+9191150-87100 )

Operator Codes:
Airtel Subscribers to set As Hello Tune Click
Airtel Subscribers to set As Hello Tune Click
Set Vodafone & Idea Subscriber for Caller Tune Direct
Dail 53712159816
Set Vodafone & Idea Subscriber for Caller Tune Direct
Dail 53712159815
Set Vodafone & Idea Subscriber for Caller Tune Direct
Dail 53712159816
Set Vodafone & Idea Subscriber for Caller Tune Direct
Dail 53712159815
Set Vodafone & Idea Subscriber for Caller Tune Direct
Dail 53712159815

@sajjanadeeb @manwindermaan
@jeona_jogi_films
@directorjeona @jogidirector
@rehmatrattanofficial
@arshpreet01
@kambojsukha
@dophoney
@impressivedesignstudio
@sajjanadeeb

Company Contact - +91 788-8784384

ਭੱਸਰੇ ਦੇ ਫੁੱਲਾਂ ਵਰਗੇ ਪਿੰਡਾਂ ਦੇ ਜਾਏ ਆਂ
ਕਿੰਨੀਆਂ ਹੀ ਝਿੜੀਆਂ ਲੰਘ ਕੇ ਤੇਰੇ ਤੱਕ ਆਏ ਆਂ
ਇੰਗਲਿਸ਼ ਵਿੱਚ ਕਹਿਣ ਦਸੰਬਰ, ਪੋਹ ਦਾ ਹੈ ਜਰਮ ਕੁੜੇ
ਨਰਮੇ ਦੇ ਫੁੱਟਾਂ ਵਰਗੇ ਸਾਊ ਤੇ ਨਰਮ ਕੁੜੇ
ਅੱਲੜ੍ਹੇ ਤੇਰੇ ਨੈਣਾਂ ਦੇ ਨਾਂ ਆਉਣਾ ਅਸੀਂ ਮੇਚ ਕੁੜੇ
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ....

ਨਾਂ ਹੀ ਕਦੇ ਥੱਕੇ ਬੱਲੀਏ ਨਾਂ ਹੀ ਕਦੇ ਅੱਕੇ ਨੇ
ਬੈਂਕਾਂ ਦੀਆਂ ਲਿਮਟਾਂ ਵਰਗੇ ਆੜੀ ਪਰ ਪੱਕੇ ਨੇ
ਹੋਇਆ ਜੋ ਹਵਾ-ਪਿਆਜੀ ਤੜਕੇ ਤੱਕ ਮੁੜਦਾ ਨੀ
ਕੀ ਤੋਂ ਹੈ ਕੀ ਬਣ ਜਾਂਦਾ ਤੌੜੇ ਵਿੱਚ ਗੁੜ ਦਾ ਨੀਂ
ਸੱਚੀਂ ਤੂੰ ਲੱਗਦੀ ਸਾਨੂੰ ਪਾਣੀ ਜਿਉਂ ਨਹਿਰੀ ਨੀਂ
ਤੇਰੇ ‘ਤੇ ਹੁਸਨ ਆ ਗਿਆ ਹਾਏ ਨੰਗੇ ਪੈਰੀਂ ਨੀਂ
ਸਾਡੇ ਤੇ ਚੜ੍ਹੀ ਜਵਾਨੀ ਚੜ੍ਹਦਾ ਜਿਵੇਂ ਚੇਤ ਕੁੜੇ
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ....

ਦੱਸ ਕਿੱਦਾਂ ਸਮਝੇਂਗੀ ਨੀਂ ਪਿੰਡਾਂ ਦੀਆਂ ਬਾਤਾਂ ਨੂੰ
ਨਲਕਿਆਂ ਦਾ ਪਾਣੀ ਇੱਥੇ ਸੌਂ ਜਾਂਦੈ ਰਾਤਾਂ ਨੂੰ
ਖੁੱਲੀ ਹੋਈ ਪੁਸਤਕ ਵਰਗੇ ਰੱਖਦੇ ਨਾ ਰਾਜ਼ ਕੁੜੇ
ਟੱਪ ਜਾਂਦੀ ਕੋਠੇ ਸਾਡੇ ਹਾਸਿਆਂ ਦੀ ‘ਵਾਜ ਕੁੜੇ
ਗੱਲ ਤੈਨੂੰ ਹੋਰ ਜਰੂਰੀ ਦੱਸਦੇ ਆਂ ਪਿੰਡਾਂ ਦੀ
ਸਾਡੇ ਇੱਥੇ ਟੌਹਰ ਹੁੰਦੀ ਐ ਅੱਕਾਂ ਵਿੱਚ ਰਿੰਡਾਂ ਦੀ
ਗੋਰਾ ਰੰਗ ਹੱਥ ਚੋਂ ਕਿਰ ਜੂ ਕਿਰਦੀ ਜਿਵੇਂ ਰੇਤ ਕੁੜੇ॥
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ....

ਤਿਉਂ ਤਿਉਂ ਹੈ ਗੂੜ੍ਹਾ ਹੁੰਦਾ ਢਲਦੀ ਜਿਉਂ ਸ਼ਾਮ ਕੁੜੇ
ਸਾਰਸ ਦਿਆਂ ਖੰਭਾਂ ਉੱਤੇ ਹਾਏ ਤੇਰਾ ਨਾਮ ਕੁੜੇ
ਸੋਹਣੇ ਤੇਰੇ ਹੱਥਾਂ ਵਰਗੇ ਚੜ੍ਹਦੇ ਦਿਨ ਸਾਰੇ ਨੇ
ਇਸ਼ਕੇ ਦੀ ਅਸਲ ਕਮਾਈ ਸੱਜਣਾਂ ਦੇ ਲਾਰੇ ਨੇ
ਦੱਸਦਾਂ ਗੱਲ ਸੱਚ ਸੋਹਣੀਏ ਹਾਸਾ ਨਾ ਜਾਣੀਂ ਨੀਂ
ਔਹ ਜਿਹੜੇ ਖੜੇ ਸਰਕੜੇ ਸਾਰੇ ਮੇਰੇ ਹਾਣੀਂ ਨੀਂ
ਪੱਥਰ ਤੇ ਲੀਕਾਂ ਹੁੰਦੇ ਮਿਟਦੇ ਨਾਂ ਲੇਖ ਕੁੜੇ
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ......

#FolkSong #SajjanAdeeb #BhangraSong
Рекомендации по теме
Комментарии
Автор

Sat Shri akal g sariyan nu - Pindan de jaye song sun k apna feed back jurr deo - Eda de song hor le k jald ava ge -baki channel nu subscribe jurr kriyo .Sajjan Adeeb ❤️

sajjanadeebofficial
Автор

ਸੋਚਿਆ ਨਹੀਂ ਸੀ ਅੱਜ ਕੱਲ ਦੇ ਟਾਈਮ ਚ ਇੰਨੀ ਸਾਫ਼ ਸੁਥਰੀ ਗਾਇਕੀ ਸੁਨਣ ਨੂੰ ਮਿਲੇਗੀ ਦਿਲ ਖੁਸ਼ ਹੋ ਗਿਆ ਸੁਣ ਕੇ❤❤❤

sehwazmohammad
Автор

ਗਾਣਾ ਪਾਵੇ ਲੇਟ ਆਉਂਦਾ ਪਰ ਸੁਣਕੇ ਫਿੱਲਿਗਾ ਆਓਦੀਆ ਨੇ ਸਬ ਨੂੰ ❤️
ਆਹੀ ਗੱਲ ਆ 👍🏻👍🏻 ਤਾਂ ਠੋਕੋ ਲਾਈਕ
👍🏻❤️❤️

punjabiking
Автор

ਯਾਰ ਇਹ ਪਤੰਦਰ ਲਫਜ਼ ਪਤਾ ਨੀ ਕਿਥੋਂ ਲੱਭ ਕੇ ਲਿਆਉਂਦਾ ਆ ਇੰਨੇ ਸੋਹਣੇ ਬੋਲ ਤੇ ਪੂਰੀ ਕੁਦਰਤ ਦੇ ਨਾਲ ਮੇਲ ਖਾਂਦੇ ਹੋਏ ਹੁੰਦੇ ਆ 😍❤️ ਉਦਾਹਰਨਾਂ ਇੰਨੀਆਂ ਦੇ ਜਾਂਦਾ ਬੰਦਾ ਦੂਜੀ ਵਾਰੀ ਸੁਣ ਕੇ ਸਮਝਦਾ ਆ ਕੀ ਕਹਿਗਿਆ ਇਂਨੀਆਂ ਗਹਿਰੀਆਂ ਗੱਲਾਂ 🙏🏻

sabbytoor
Автор

ਅੰਦਾਜ਼ਨ 1000+ ਵਾਰ ਸੁਣਿਆ ਹੋਣਾ ਇਹ ਗੀਤ ਸੱਜਣ ਵੀਰੇ ਪਰ ਹਰ ਵਾਰ ਨਵਾਂ-ਤਾਜ਼ਾ ਮਹਿਸੂਸ ਹੁੰਦਾ ਹੈ ।
ਬੇਅੰਤ ਦੁਆਵਾਂ-ਮੋਹ-ਸਤਿਕਾਰ❤❤

YOGESHTHAKUR-fmxv
Автор

ਕੱਲ ਜਮੀਨ ਵਾਹੁਂਦਾ ਸੀ ਮੈਂ, ਪਹਿਲਾਂ ਖਾਨ ਭੈਣੀ ਆਲੇ ਦੇ ਚੱਲੀ ਜਾਂਦੇ ਸੀ ਗਾਣੇ ਫੇਰ ਇਹ ਆ ਗਿਆ ਆਪੇ, ਵਸ ਫੇਰ ਤਾਂ 12 ਵਜੇ ਦਾ ਚੱਲਿਆ 4:40 ਤੱਕ ਚੱਲੀ ਗਿਆ, ਲੋਕ ਕਹਿਣ ਹਿੱਲ ਗਿਆ ਇਹ ਇੱਕ ਗਾਣਾ ਹੀ ਸੁਣੀ ਜਾਂਦਾ ਪਰ ਟਰੈਟ ਤੇ ਵਾਲਾ ਸਵਾਦ ਆਉਂਦਾ ਇਹ ਗਾਣਾ ਸੁਣਨ ਦਾ, ਪਤਾ ਹੀ ਨੀ ਲੱਗਿਆ ਕਿਹੜੇ ਵੇਲੇ ਆਥਨ ਹੋ ਗਿਆ

bestvideos
Автор

ਦਸ ਕਿੱਦਾ ਸਮਜੇ ਗੀ ਪਿੰਡਾ ਦੀਆ ਬਾਤਾਂ ਨੂੰ
ਨਲਕਿਆਂ ਦਾ ਪਾਣੀ ਏਥੇ ਸੌ ਜਾਂਦਾ ਰਾਤਾਂ ਨੂੰ
ਖੁੱਲ੍ਹੀ ਹੋਈ ਪੁਸਤਕ ਵਾਂਗੂੰ ਰਖਦੇ ਨਾ ਰਾਜ਼ ਕੁੜੇ
ਟੱਪ ਜਾਂਦੀ ਕੋਠੇ ਸਾਡੇ ਹਾਸਿਆ ਦੀ ਵਾਜ ਕੁੜੇ
ਕਿਆ ਬਾਤ ਹੈ ❣️❣️❣️❣️

ajaynarula
Автор

ਇਸ ਵਾਰ ਤਾਂ ਟਰੇਡਿੰਗ ਚ ਆਉਣਾ ਚਾਹੀਦਾ ਦਿਲ ਨੂੰ ਸਕੂਨ ਦੇਣ ਵਾਲਾ ਗੀਤ । ਕੌਣ ਕੌਂਣ ਸਹਿਮਤ ਆ।

harjindersingh
Автор

ਜਿਊਂਦਾ ਰਹਿ ਅਦੀਬ ਬਾਈ । ਪੰਜਾਬ ਪੂਰਾ ਤੇਰੇ ਗੀਤਾ ਵਿਚ ਹੀ ਰਹਿ ਗਿਆ ਹੁਣ ।❤

sekhons
Автор

ਸਦਾਬਹਾਰ ਚੱਲਣ ਵਾਲਾਂ ਗਾਣਾ ਕੋਂਣ ਕੋਂਣ ਮੰਨਦਾ ਇਸ ਗੱਲ ਨੂੰ 🙏🙏🙏🙏🙏

mundafanbabbumannda
Автор

ਬੈਂਕਾ ਦੇ ਲਿਮਟਾਂ ਵਾਲੇ ਆੜੀ ਪਰ ਪੱਕੇ ਨੇ। 🔥
ਇਹ ਗਾਣਾ ਘੱਟੋ ਘੱਟ ਅੱਧੇ ਘੰਟੇ ਦਾ ਹੋਣਾ ਚਾਹੀਦਾ ਸੀ ਯਰ

bestvideos
Автор

ਭਰਾ ਬਣ ਕੇ ਤੂੰ ਸਾਰੀ ਉਮਰ ਆਵਦੀ ਬੋਲੀ ਤੇ ਆਵਦਾ ਅੰਦਾਜ਼ ਨਾ ਛੱਡੀਂ। ਪਰਮਾਤਮਾ ਤੈਨੂੰ ਲੰਮੀਆਂ ਉਮਰਾਂ ਦੇਵੇ।

dxmgutu
Автор

ਜਿੰਨਾ ਮਰਜੀ ਸੁਣੋ ਗਾਣੇ ਨੂੰ ਸੋਂਹ ਲੱਗੇ ਬਾਈ ਉਹਨਾਂ ਹੀ ਵਧੀਆ ਲੱਗੀ ਜਾਂਦਾ ਪਿੰਡ ਤੋਂ ਬਾਹਰ ਰਹਿਣੇ ਆ ਜਦੋ ਵੀ ਇਹ ਗਾਣਾ ਸੁਣੀਦੀ ਏਦਾਂ ਦਾ ਮਹੌਲ ਬਣ ਜਾਂਦਾ ਜਿਵੇ ਪਿੰਡ ਤੇ ਨਾਲੇ ਸੂਏ ਨਹਿਰ ਤੇ ਘੁੰਮ ਰਹੇ ਆ ਬਹੁਤ ਸੋਹਣੀ ਗੀਤਕਾਰੀ ਆ ਬਾਈ ਜਿਉਂਦਾ ਰਹਿ ਬਾਈ

fatehsingh
Автор

ਰੂਹ ਤੱਕ ਜਾਂਦੀ ਏ ਅਵਾਜ਼ .. ਸੱਚੀ ਬਹੁਤ ਖ਼ੂਬਸੂਰਤ ਏ ਗੀਤ .. ਮੇਰੇ ਪੰਜਾਬ ਦੇ ਪਿੰਡਾ ਵਰਗ ਕੋਈ ਵੀ ਜਗਹਾ ਨਹੀਂ ਸਕਦੀ ।। I really die for my village.

readingbook
Автор

Proud to be villager ❤️

Sare pinda ale bhra like thoko

freeeagle
Автор

ਪਿੰਡਾਂ ਵਾਲੇ ਕਰੋ like 👍
ਪੇਂਡੂ ਮੱਤ ਜਮਾ ਈ ਅੱਤ 🔥🔥💪💪

proudpendu
Автор

Me panjab ki jampl hun bt UP me 2007 se rhti hun I love panjab etne salo me koi aisa din nhi k panjab ki har chij yad nhi i, vha ki chhabeel, Langer, sbki dil se sewa krna😭😭😭

lavkushkumar
Автор

ਸੱਜਣ ਅਦੀਬ ਦੇ ਸੌਂਗ ਮਹੀਨੇ ਚ 2/3 ਆਉਣੇ ਚਾਹੀਦੇ ਆ😍😍😍ਰੂਹ ਨੂੰ ਸਕੂਨ ਮਿਲਦਾ ਸੱਜਣ ਅਦੀਬ ਤੇ ਸਰਤਾਜ ਨੂੰ ਸੁਣ ਕੇ❤️❤️❤️❤️❤️❤️❤️❤️❤️❤️❤️❤️❤️

xtylishboy
Автор

ਖੁੱਲ੍ਹੀ ਹੋਈ ਪੁਸਤਕ ਵਰਗੇ .
ਰੱਖਦੇ ਨਾ ਰਾਜ਼ ਕੁੜੇ .
ਟੱਪ ਜਾਂਦੀ ਕੋਠੇ ਸਾਡੇ .
ਹਾਸਿਆਂ ਦੀ ਵਾਜ਼ ਕੁੜੇ .
ਵਾਹ ਕਿਆ ਬਾਤ 👌👌

Anonymous-nfcu
Автор

ਪਿੰਡਾਂ ਵਾਲਿਆਂ ਲਈ ਮਾਣ ਦੀ ਗੱਲ ।
ਜਿੰਨੀ ਸੋਹਣੀ ਲਿਖਣੀ ਤੇ ਗਾਇਕੀ ਓਨਾ ਹੀ ਸੋਹਣਾ ਫਿਲਮਾਂਕਣ, ਸਕੂਨ ਦੇਣ ਵਾਲੇ ਬੋਲ਼ਾ ਨੇ ਮੰਨ ਮੋਹ ਲਿਆ
ਇਹ ਤੋਹਫ਼ਾ ਝੋਲੀ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ।

happysinghkhaira